- ਕਵੀਸ਼ਰੀ ਵਿਕਾਸ ਮੰਚ ਦੇ ਜਥਿਆਂ ਨੇ ਗੁਰ ਇਤਿਹਾਸ ਦਾ ਕੀਤਾ ਗਾਇਨ !
- ਤਿੰਨ ਸ਼ਖਸ਼ੀਅਤਾਂ ਦਾ ਕੀਤਾ ਗਿਆ ਸਨਮਾਨ !
15 ਜਨਵਰੀ, ਤਲਵੰਡੀ ਸਾਬੋ ਤੋਂ ਹਰਗੋਬਿੰਦ ਸਿੰਘ ਸ਼ੇਖਪੁਰੀਆ ਦੀ ਵਿਸ਼ੇਸ਼ ਰਿਪੋਰਟ:- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਨੂੰ ਸਮਰਪਿਤ ਗੁਰੂ ਕਾਸ਼ੀ ਸਾਹਿਤ ਸਭਾ ਰਜਿ: ਤਲਵੰਡੀ ਸਾਬੋ ਅਤੇ ਕਵੀਸ਼ਰੀ ਵਿਕਾਸ ਮੰਚ ਵੱਲੋਂ ਮਾਘੀ ਮੇਲੇ ਮੌਕੇ ਮਹਾਨ ਕਵੀਸ਼ਰੀ ਦਰਬਾਰ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਦੇ ਤੌਰ ਤੇ ਗੁਰਪ੍ਰੀਤ ਸਿੰਘ ਸਿੱਧੂ ਜਗਾਰਾਮ ਤੀਰਥ ਸ਼ਾਮਿਲ ਹੋਏ ! ਕਵੀਸ਼ਰੀ ਵਿਕਾਸ ਮੰਚ ਦੇ ਪ੍ਰਧਾਨ ਮਾ ਰੇਵਤੀ ਪ੍ਰਸ਼ਾਦ, ਧਰਮਪਾਲ ਪਾਲੀ ਤੇ ਰਵਿੰਦਰ ਚਾਓਕੇ ਨੇ ‘ਗੁਰੂ ਦਸ਼ਮੇਸ਼ ਪਿਤਾ, ਬਾਲੀ ਦੋ ਜਹਾਨ ਦਾ’ ਆਦਿ ਕਵਿਤਾਵਾਂ ਦਾ ਗਾਇਨ ਕਰਕੇ ਸ਼ੁਰੂ ਕਰਵਾਏ ਇਸ ਕਵੀਸ਼ਰੀ ਦਰਬਾਰ ਵਿੱਚ ਸਭਾ ਦੇ ਮੀਤ ਪ੍ਰਧਾਨ ਹਰਵੰਤ ਭੁੱਲਰ, ਸੁਖਮਿੰਦਰ ਸਿੰਘ ਭਾਗੀਵਾਂਦਰ, ਜਸਪ੍ਰੀਤ ਸਿੰਘ ਦੀ ਤਿੱਕੜੀ ਨੇ ਗੁਰੂ ਗੋਬਿੰਦ ਸਿੰਘ ਦਾ ਪ੍ਰਸੰਗ ਅਤੇ ਹੋਰ ਸਮਾਜਿਕ ਕਵਿਤਾਵਾਂ ਸੁਣਾਈਆਂ ! ਕਵੀਸ਼ਰੀ ਵਿਕਾਸ ਮੰਚ ਦੇ ਸਕੱਤਰ ਦਰਸ਼ਨ ਸਿੰਘ ਭੰਮੇ, ਹੁਸਨਦੀਪ ਸਿੰਘ ਲਾਡੀ ਤੇ ਜਗਤਾਰ ਸਿੰਘ ਤਿੰਨਕੋਣੀ ਦੀ ਤਿੱਕੜੀ ਨੇ ਵਾਤਾਵਰਨ ਪ੍ਰਦੂਸ਼ਣ, ਨਸ਼ਿਆਂ ਦੇ ਰੁਝਾਨ ਤੇ ਸਿਹਤ ਸਬੰਧੀ ਰਚਨਾਵਾਂ ਦਾ ਗਾਇਨ ਕੀਤਾ ! ਗੁਰੂ ਕਾਸ਼ੀ ਸਾਹਿਤ ਸਭਾ ਰਜਿ: ਤਲਵੰਡੀ ਸਾਬੋ ਦੇ ਬਾਨੀ ਜਨਰਲ ਸਕੱਤਰ ਡਾ ਹਰਗੋਬਿੰਦ ਸਿੰਘ ਸ਼ੇਖਪੁਰੀਆ ਸੰਸਥਾਪਕ ਪ੍ਰਧਾਨ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ ਨੇ ਸਟੇਜ ਦੀ ਕਾਰਵਾਈ ਚਲਾਉਂਦਿਆਂ ਦੱਸਿਆ ਕਿ ਪਿਛਲੇ 20 ਸਾਲਾਂ ਤੋਂ ਸਭਾ ਦੇ ਜਨਮ ਦਿਵਸ, ਮਾਘੀ- ਵਿਸਾਖੀ ਮੌਕੇ ਮਹਾਨ ਕਵੀਸ਼ਰੀ ਦਰਬਾਰ ਕਰਵਾਏ ਜਾ ਰਹੇ ਹਨ ਅਤੇ ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ, ਸਿਹਤ ਸਿੱਖਿਆ ਸਾਹਿਤ ਸੱਭਿਆਚਾਰ ਤੇ ਸਮਾਜ ਸੇਵਾ ਦੇ “ਪੰਜ ਸੱਸਿਆਂ” ਦੇ ਖਿੱਤੇ ਖੇਤਰਾਂ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ !! ਉਹਨਾਂ ਇਸ ਮੌਕੇ “ਬਾਦਸ਼ਾਹ ਦਰਵੇਸ਼-ਗੁਰੁ ਗੋਬਿੰਦ ਸਿੰਘ ਜਨਮ ਤੋਂ ਗਮਨ” ਪੁਸਤਕ ਵਿੱਚੋਂ “ਆਓ ਲੋਕੋ ਰਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ” ਕਲੀ ਗਾਇਨ ਵੀ ਕੀਤੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਹਰ ਸਾਲ ਕਵੀਸ਼ਰੀ
ਦਰਬਾਰ ਲਾਉਣ ਲਈ ਜਗ੍ਹਾ ਦੇਣ ਲਈ ਧੰਨਵਾਦ ਵੀ ਕੀਤਾ ! ਗੁਰੂ ਕਾਸ਼ੀ ਸਾਹਿਤ ਸਭਾ ਰਜਿ: ਦੇ ਪ੍ਰਧਾਨ ਦਰਸ਼ਨ ਸਿੰਘ ਚੱਠਾ ਨੇ ਜਿੱਥੇ ਸਭਨਾਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ, ਉੱਥੇ ਮਾ ਰੇਵਤੀ ਪ੍ਰਸ਼ਾਦ ਨਾਲ ਤਿੰਨ ਧਾਰਮਿਕ ਕਵਿਤਾਵਾਂ ਦਾ ਬੁਲੰਦ ਆਵਾਜ਼ ਵਿੱਚ ਪਾਠ ਕੀਤਾ ਅਤੇ ਇਸ ਮੌਕੇ ਸਮੁੱਚੇ ਪ੍ਰਬੰਧਕਾਂ ਵੱਲੋਂ ਤਿੰਨ ਸ਼ਖਸ਼ੀਅਤਾਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੀਤ ਮੈਨੇਜਰ ਗੁਰਸੇਵਕ ਸਿੰਘ ਕਿੰਗਰਾ, ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰੋ ਡਾ ਗੁਰਜੀਤ ਸਿੰਘ ਖਾਲਸਾ ਅਤੇ ਅੱਜ ਦੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਸਿੱਧੂ ਜਗਾ ਰਾਮ ਤੀਰਥ ਦਾ ਸਨਮਾਨ ਚਿੰਨਾਂ ਨਾਲ ਸਨਮਾਨ ਕੀਤਾ । ਇਸ ਮੌਕੇ ਬਲਦੇਵ ਸਿੰਘ ਬੇਪਰਵਾਹ, ਮਿਨੀ ਮਾਣਕ, ਛੋਟਾ ਸਿੰਘ ਬਹਿਣੀਵਾਲ, ਜਸਪ੍ਰੀਤ ਕੌਰ ਲਹਿਰਾਖਾਨਾ ਨੇ ਵੀ ਆਪਣੀਆਂ ਆਪਣੀਆਂ ਕਵਿਤਾਵਾਂ ਸੁਣਾਈਆਂ ! ਅੱਜ ਦੇ ਇਸ ਕਵੀ ਕਵੀਸ਼ਰੀ ਦਰਬਾਰ ਵਿੱਚ ਸਭਾ ਦੇ ਸਰਪ੍ਰਸਤ ਚੇਤਾ ਸਿੰਘ ਮਹਿਰਮੀਆਂ, ਜੀਤ ਸਿੱਧੂ, ਪੱਤਰਕਾਰ ਧਰਮਿੰਦਰ ਘਾਰੂ ਜਿਹਨਾਂ ਨੇ ਇਸ ਸਮਾਗਮ ਦਾ ਲਾਈਵ ਕੀਤਾ ਅਤੇ ਜਗਦੀਪ ਗਿੱਲ, ਸੁਖਦੇਵ ਸਿੰਘ ਪੰਨੀ ਵਾਲੇ, ਬਲਮ ਸਿੰਘ ਸ਼ੇਖਪੁਰਾ, ਥਾਣੇਦਾਰ ਸੁਰਿੰਦਰ ਸਿੰਘ ਭੁੱਲਰ, ਜਨ ਸਿਹਤ ਵਿਭਾਗ ਦੇ ਜਸਵੀਰ ਸਿੰਘ, ਸਮਾਜ ਸੇਵੀ ਗੁਰਦੀਪ ਸਿੰਘ ਬੀਹਲਾ ਗੋਂਦਾਰਾ ਤੇ ਮਾ ਕਰਨੈਲ ਸਿੰਘ, ਮਾ ਅਮਰਜੀਤ ਸਿੰਘ, ਮੰਦਰ ਸਿੰਘ ਰਾਏਪੁਰ, ਗੁਰਤੇਜ ਸਿੰਘ, ਘੀਲਾ ਸਿੰਘ ਤੇ ਨਾਹਰ ਸਿੰਘ ਤਿੰਨੇ ਸਾਬਕਾ ਪੰਚ, ਮਿੱਠੂ ਸਿੰਘ ਗਿੱਲ, ਜੁਗਰਾਜ ਸਿੰਘ ਮਲਕਾਣਾ, ਨੈਬ ਸਿੰਘ ਚੱਠਾ, ਰੇਸਮ ਸਿੰਘ ਜਗਾ, ਵਜ਼ੀਰ ਸਿੰਘ ਸੰਦੋਹਾ, ਗੁਰਜੰਟ ਸਿੰਘ ਰਾਈਆ, ਪ੍ਰੀਤਮ ਸਿੰਘ, ਸੁਖਵਿੰਦਰ ਸਿੰਘ, ਤਾਰ ਸਿੰਘ, ਦਰਸ਼ਨ ਸਿੰਘ, ਸ਼ਮਸ਼ੇਰ ਸਿੰਘ ਤੇ ਗੁਰਚਰਨ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ !!