05 ਸਤੰਬਰ (ਰਾਜਦੀਪ ਜੋਸ਼ੀ) ਬਠਿੰਡਾ/ਸੰਗਤ ਮੰਡੀ: ਸੰਗਤ-ਗੁਰਥੜੀ ਲਿੰਕ ਰੋਡ ‘ਤੇ ਸਥਿਤ ਗਿਆਨ ਜਯੋਤੀ ਗਰ੍ਲਜ਼ ਕਾਲਜ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ।ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਰਮਨਦੀਪ ਕੌਰ ਅਤੇ ਸਮੂਹ ਸਟਾਫ਼ ਦੀ ਹਾਜ਼ਰੀ ਵਿਚ ਕੇਕ ਕੱਟ ਕੇ ਸਮਾਗਮ ਦਾ ਆਗਾਜ਼ ਕੀਤਾ ।ਇਸ ਉਪਰੰਤ ਵਿਦਿਆਰਥੀਆਂ ਵੱਲੋਂ ਅਧਿਆਪਕ ਦਿਵਸ ਨਾਲ ਸੰਬੰਧਿਤ ਪੇਸ਼ਕਾਰੀਆਂ ਕੀਤੀਆਂ ਅਤੇ ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੇ ਪੜ੍ਹਾਉਣ,ਗੱਲ ਕਰਨ ,ਰਹਿਣ-ਸਹਿਣ ਦੇ ਅੰਦਾਜ਼ ਆਦਿ ਨੂੰ ਅਦਾਕਾਰੀ ਜ਼ਰੀਏ ਪੇਸ਼ ਕੀਤਾ।ਪ੍ਰਿੰਸੀਪਲ ਵੱਲੋਂ ਰਾਜਵੀਰ ਕੌਰ , ਕਮਲਪ੍ਰੀਤ ਕੌਰ, ਹੁਸਨਪ੍ਰੀਤ ਕੌਰ,ਹਰਪ੍ਰੀਤ ਕੌਰ ,ਦੀਪਇੰਦਰ ਕੌਰ ,ਸੰਦੀਪ ਕੌਰ, ਸੁਖਪ੍ਰੀਤ ਕੌਰ ,ਜਸ਼ਨਪ੍ਰੀਤ ਕੌਰ,ਅੰਤਿਮਾ,ਰਮਨਦੀਪ ਕੌਰ,ਗੁਰਜੀਤ ਕੌਰ ਅਤੇ ਸਿਮਰਜੀਤ ਕੌਰ ਆਦਿ ਸੀਨੀਅਰ ਵਿਦਿਆਰਥੀਆ ਨੂੰ ਅੱਜ ਦੇ ਦਿਨ ਲਈ ਅਧਿਆਪਕ ਨਿਯੁਕਤ ਕਰਕੇ ਕਾਲਜ ਨੂੰ ਸੰਭਾਲਣ ਦੀ ਜਿੰਮੇਵਾਰੀ ਦਿਤੀ ਗਈ ਜਿਸ ਨੂੰ ਵਿਦਿਆਰਥੀਆਂ ਨੇ ਬਾਖੂਬੀ ਨਿਭਾਇਆ।ਇਸ ਤੋਂ ਇਲਾਵਾ ਸਟਾਫ਼ ਮੈਂਬਰਾ ਨੇ ਵਿਦਿਆਰਥੀਆ ਨੂੰ ਅਧਿਆਪਕ ਦਿਵਸ ਦੀ ਮਹੱਤਤਾ ਅਤੇ ਪਿਛੋਕੜ, ਇਕ ਚੰਗੇ ਅਧਿਆਪਕ ਦੇ ਗੁਣਾ ਅਤੇ ਵਿਦਿਆਰਥੀ ਜੀਵਨ ਵਿਚ ਅਧਿਆਪਕ ਦੀ ਭੂਮਿਕਾ ਬਾਰੇ ਦਸਦਿਆਂ ਸਮਾਗਮ ਲਈ ਧੰਨਵਾਦ ਕੀਤਾ ।ਮੈਡਮ ਰਮਨਦੀਪ ਕੌਰ ਨੇ ਕਾਲਜ ਦੇ ਚੇਅਰਮੈਨ ਅਮਿਤ ਗੁਪਤਾ ਜੀ ਦਾ ਬੀਤੇ ਰੋਜ਼ ਸਮੂਹ ਸਟਾਫ ਨੂੰ ਅਧਿਆਪਕ ਦਿਵਸ ਲਈ ਪਾਰਟੀ ਦੇਣ ਲਈ ਧੰਨਵਾਦ ਕੀਤਾ ।ਇਸ ਮੌਕੇ ਧਰਮਵੀਰ ਸਿੰਘ, ਮਨਦੀਪ ਸਿੰਘ,ਜਸਵੀਰ ਕੌਰ,ਮਨਦੀਪ ਕੌਰ,ਨੈਨਸੀ,ਅਮਨਦੀਪ ਕੌਰ,ਹਰਪ੍ਰੀਤ ਕੌਰ,ਕਰਮਜੀਤ ਕੌਰ,ਜਸਲੀਨ ਕੌਰ ਅਤੇ ਅਮ੍ਰਿਤਪਾਲ ਕੌਰ ਸਟਾਫ਼ ਮੈਂਬਰ ਹਾਜ਼ਰ ਸਨ।