ਮਾਨਸਾ, 5 ਫਰਵਰੀ
ਪੰਜਾਬ ਰਾਜ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੱਲੋ 900 ਤੋਂ ਜਿਆਦਾ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਖੇਤੀ ਮਸ਼ੀਨਰੀ ਦੀ ਸਮਂੇ-ਸਮੇਂ ’ਤੇ ਨਿਗਰਾਨੀ ਨਾ ਕਰਨ ਦੇ ਦੋਸ਼ਾਂ ਹੇਠ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਦੇ ਵਿਰੋਧ ਵਿੱਚ ਪੂਰੇ ਸੂਬੇ ਵਿੱਚ ਰੋਸ ਪ੍ਰਦਸ਼ਰਨ ਜਾਰੀ ਹਨ। ਜਿਸ ਦੇ ਸਬੰਧ ਵਿੱਚ ਖੇਤੀਬਾੜੀ ਮੁਲਾਜ਼ਮ ਸਾਂਝੀ ਐਕਸ਼ਨ ਕਮੇਟੀ ਵੱਲਂੋ ਮੁੱਖ ਖੇਤੀਬਾੜੀ ਅਸਰ, ਮਾਨਸਾ ਦੇ ਦਫਤਰ ਵਿਖੇ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿੱਚ ਡਿਪਟੀ ਡਾਇਰੈਕਟਰ ਐਸੋਸੀਏਸ਼ਨ, ਖੇਤੀਬਾੜੀ ਅਫਸਰ ਐਸੋਸੀਏਸ਼ਨ, ਖੇਤੀਬਾੜੀ ਵਿਕਾਸ ਅਫਸਰ ਐਸੋਸੀਏਸ਼ਨ, ਖੇਤੀਬਾੜੀ ਵਿਸਥਾਰ ਅਫਸਰ ਐਸੋਸੀਏਸ਼ਨ, ਖੇਤੀਬਾੜੀ ਇੰਜੀਨੀਅਰ ਐਸੋਸੀਏਸ਼ਨ, ਖੇਤੀਬਾੜੀ ਉਪ ਨਿਰੀਖਕ ਐਸੋਸੀਏਸ਼ਨ, ਐਗਰੀਟੈਕ ਐਸੋਸੀਏਸ਼ਨ (ਜੂਨੀਅਰ ਤਕਨੀਸ਼ੀਅਨ) ਅਤੇ ਆਤਮਾ ਸਟਾਫ਼ ਯੂਨੀਅਨ ਅਤੇ ਫੀਲਡ ਵਰਕਰ ਯੂਨੀਅਨ (ਬੇਲਦਾਰ) ਨੇ ਸ਼ਮੂਲੀਅਤ ਕੀਤੀ। ਸਰਕਾਰ ਵੱਲੋ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਦੇ ਸਬੰਧ ਵਿੱਚ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੇ ਰੋਸ ਪ੍ਰਗਟ ਕੀਤਾ।ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋ ਮਸ਼ੀਨਰੀ ਦੇ ਕੰਮ ਨੂੰ ਤਨਦੇਹੀ ਨਾਲ ਨਿਭਾਇਆ ਗਿਆ, ਜਿਸ ਦਾ ਪੰਜਾਬ ਸਰਕਾਰ ਵੱਲੋ ਬਕਾਇਦਾ ਆਡਿਟ ਵੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋ ਵੀ ਸਮੇਂ ਸਮੇਂ ਤੇ ਇਨ੍ਹਾ ਮਸ਼ੀਨਾਂ ਦੀ ਰੈਂਡਮਲੀ ਪੜਤਾਲ ਕੀਤੀ ਜਾਂਦੀ ਹੈ। ਖੇਤੀਬਾੜੀ ਮੁਲਾਜ਼ਮ ਸਾਂਝੀ ਐਕਸ਼ਨ ਕਮੇਟੀ ਨੇ ਦੱਸਿਆ ਕਿ ਕਿਸਾਨਾ ਵੱਲੋ ਜੋ ਵੀ ਮਸ਼ੀਨਰੀ ਕਿਸੇ ਰਿਸਤੇਦਾਰ ਜਾਂ ਕਿਰਾਏ ਤੇ ਦਿੱਤੀ ਗਈ ਸੀ, ਜਿਸਨੂੰ ਕਿ ਪੰਜਾਬ ਸਰਕਾਰ ਨੇ ਗੁੰਮ ਹੋਣਾ ਮੰਨ ਲਿਆ ਹੈ। ਇਸ ਕਰਕੇ ਮਸ਼ੀਨ ਗੁੰਮ ਹੋਣ ਦੇ ਇਲਜ਼ਾਮ ਸਰਾਸਰ ਝੂਠੇ ਹਨ। ਇਸ ਲਈ ਸਾਂਝੀ ਕਮੇਟੀ ਵੱਲੋ ਪੂਰਜੋਰ ਮੰਗ ਕੀਤੀ ਗਈ ਕਿ ਮਸ਼ੀਨਾਂ ਗੁੰਮ ਹੋਣ ਸਬੰਧੀ ਕਾਰਨ ਦੱਸੋ ਨੋਟਿਸ ਵਾਪਸ ਲਏ ਜਾਣ, ਨਹੀਂ ਤਾਂ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਕਰਲ ਲਈ ਪ੍ਰੋਗਰਾਮ ਉਲੀਕਿਆ ਜਾਵੇਗਾ।
ਖੇਤੀਬਾੜੀ ਮੁਲਾਜ਼ਮ ਸਾਂਝੀ ਐਕਸ਼ਨ ਕਮੇਟੀ ਵੱਲੋ ਰੋਸ ਧਰਨਾ
Leave a comment