ਕੁੱਲ ਰਕਮ 1,87,25,530/- ਰੁਪਏ ਦਾ ਅਵਾਰਡ ਪਾਸ ਕੀਤਾ ਗਿਆ।
ਬਠਿੰਡਾ, 14 ਸਤੰਬਰ (ਗਗਨਦੀਪ ਸਿੰਘ) ਫੂਲ ਟਾਊਨ: ਅੱਜ ਮਾਣਯੋਗ ਕਾਰਜਕਾਰੀ ਚੇਅਰਮੈਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਜਸਟਿਸ ਸ. ਗੁਰਮੀਤ ਸਿੰਘ ਸੰਧਾਵਾਲੀਆ ਜੀ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸ਼੍ਰੀ. ਸੁਮਿਤ ਮਲਹੋਤਰਾ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਜੀ ਦੀ ਯੋਗ ਅਗਵਾਈ ਹੇਠ, ਉਪ ਮੰਡਲ ਫੂਲ ਵਿਖੇ ਕੌਮੀ ਲੋਕ ਅਦਾਲਤ ਦੇ ਬੈਂਚ ਦਾ ਗਠਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸ਼੍ਰੀਮਤੀ ਮਮਤਾ ਕੱਕੜ, ਪੀ.ਸੀ.ਐਸ. ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ ਫੂਲ ਅਤੇ ਸ਼੍ਰੀਮਤੀ ਬਲਜਿੰਦਰ ਕੌਰ ਬਰਾੜ ਐਡਵੋਕੇਟ, ਡਾ. ਬਰਿੰਦਰ ਕੌਰ ਪ੍ਰਿੰਸੀਪਲ, ਟੀ.ਪੀ.ਡੀ. ਕਾਲਜ ਨੇ ਬਤੌਰ ਮੈਂਬਰ ਉਕਤ ਬੈਂਚ ਵਿੱਚ ਸ਼ਾਮਿਲ ਹੋਏ। ਉਕਤ ਬੈਂਚ ਵਿੱਚ ਕੁੱਲ 188 ਕੇਸਾਂ (ਸਿਵਲ ਰਿਕਵਰੀ ਸੂਟ, ਰੈਂਟ ਪਟੀਸ਼ਨਾਂ, ਦੀਵਾਨੀ ਫੁਟਕਲ ਅਰਜ਼ੀ, ਫੌਜਦਾਰੀ ਰਾਜ਼ੀਨਾਮੇ ਯੋਗ ਕੇਸ ਅਤੇ ਬੈਂਕ ਰਿਕਵਰੀ ਅਤੇ ਬੀ.ਐਸ.ਐਨ.ਐਲ ਕੇਸਾਂ ਨਾਲ ਸਬੰਧਤ ਮੁਕੱਦਮੇ) ਕੇਸਾਂ ਦੀ ਸੁਣਵਾਈ ਕੀਤੀ ਗਈ, ਜਿਸ ਵਿੱਚੋਂ 90 ਰੈਗੂਲਰ ਕੇਸ ਅਤੇ 06 ਪ੍ਰੀਲਿਟੀਗੈਟਵ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਕੁੱਲ ਰਕਮ 1,87,25,530/- ਰੁਪਏ ਦਾ ਅਵਾਰਡ ਪਾਸ ਕੀਤਾ ਗਿਆ।