ਮਾਨਸਾ, 17 ਨਵੰਬਰ (ਨਾਨਕ ਸਿੰਘ ਖੁਰਮੀ)
ਸੰਯੁਕਤ ਕਿਸਾਨ ਮੋਰਚੇ ਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪਰਧਾਨ ਰੁਲਦੂ ਸਿੰਘ ਮਾਨਸਾ ਨੇ ਬਿਆਨ ਜਾਰੀ ਕਰਦਿਆੰ ਕਿਹਾ ਕਿ ਪੰਜਾਬ ਦੇ ਚਾਵਲਾਂ ਦੀ ਸੈਂਪਲ ਬਾਰ-ਵਾਰ ਫੇਲ ਹੋ ਰਹੇ ਐ ਜਿਹਦੇ ਤੋਂ ਸਾਬਤ ਹੁੰਦਾ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਕਿਸਾਨੀ ਅੰਦੋਲਨ ਦੌਰਾਨ ਜੋ ਕੁਝ ਹੋਇਆ ਕਿਸਾਨਾਂ ਦੀ ਜਿੱਤ ਹੋਈ ਉਹਦਾ ਬਦਲਾ ਲੈ ਰਹੀ ਹੈ ਜਦੋਂ ਪੰਜਾਬ ਚੋਂ ਰੈਕ ਭੇਜੇ ਜਾਂਦੇ ਹ ਸੈਂਪਲ ਪਾਸ ਕਰਕੇ ਭੇਜੇ ਜਾਂਦੇ ਹ ਤਾਂ ਇਹ ਕਿਵੇਂ ਹੋ ਸਕਦਾ ਕਿ ਜਾਂਦੇ ਜਾਂਦੇ ਜਿਹੜੇ ਚਾਵਲ ਆ ਉਹ ਖਰਾਬ ਹੋ ਗਏ ਹੁਣ ਵੀ ਨਾਭਾ ਸਮੇਤ ਹੋਰ ਕਈ ਥਾਵਾਂ ਤੋਂ ਜਿਹੜੇ ਚਾਵਲਾਂ ਦੇ ਰੈਕ ਭੇਜੇ ਗਏ ਸੀ ਉਹਨਾਂ ਦੇ ਨਮੂਨੇ ਫੇਲ ਕਰਕੇ ਉ ਚਾਵਲ ਹ ਜਿਹੜਾ ਵਾਪਸ ਭੇਜ ਦਿੱਤਾ ਗਿਆ ਕੇਂਦਰ ਸਰਕਾਰ ਕਿਸਾਨਾਂ ਨਾਲ ਅਤੇ ਜਿਹੜੇ ਚਾਵਲ ਪੀਡੀਐਸ ਸਕੀਮ ਰਾਹੀਂ ਦਿੱਤੇ ਜਾਂਦੇ ਐ ਉਹਨਾਂ ਲੋਕਾਂ ਨਾਲ ਵੀ ਧੱਕਾ ਕਰ ਰਹੀ ਹੈ। ਕੇਂਦਰ ਸਰਕਾਰ ਦਾ ਇੱਕੋ ਇੱਕ ਮਕਸਦ ਹੈ ਕਿ ਕਿਸੇ ਵੀ ਤਰੀਕੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਸਭ ਕੁਝ ਸਿਖਾਉਣਾ ਹੈ ਚਾਹੇ ਉਹ ਚੰਡੀਗੜ੍ਹ ਦੇ ਵਿੱਚ ਹਰਿਆਣੇ ਵਾਸਤੇ ਵੱਖਰੀ ਵਿਧਾਨ ਸਭਾ ਲਈ ਜਗ੍ਹਾ ਦੇਣ ਦੀ ਗੱਲ ਹੋਵੇ ਅਤੇ ਪੰਜਾਬ ਦੇ ਚਾਵਲਾਂ ਦੇ ਰਿੱਕ ਜਿਹੜੇ ਅਸਾਮ ਨੂੰ ਭੇਜੇ ਜਾ ਰਹੇ ਆ ਉਹਨਾਂ ਦੇ ਨਮੂਨੇ ਵਾਰ-ਵਾਰ ਫੇਲ ਕਰਕੇ ਉਹ ਰੈਂਕ ਵਾਪਸ ਪੰਜਾਬ ਭੇਜੇ ਜਾ ਰਹੇ ਕੇਂਦਰ ਸਰਕਾਰ ਆਪਣੀਆਂ ਇਹਨਾਂ ਕੋਜੀਆਂ ਹਰਕਤਾਂ ਤੋਂ ਬਾਜ ਆਵੇ ਨਹੀਂ ਇਹਦੇ ਵਾਸਤੇ ਵੀ ਤਿੱਖਾ ਸੰਘਰਸ਼ ਮੋਰਚੇ ਦੇ ਬੈਨਰ ਹੇਠ ਕੀਤਾ ਜਾਵੇਗਾ