05 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਬੀਤੇ ਦਿਨੀਂ ਮਿਤੀ 3 ਸਤੰਬਰ 2024 ਦਿਨ ਮੰਗਲਵਾਰ ਨੂੰ ਸੇਵਾ ਭਾਰਤੀ ਮਾਨਸਾ ਵੱਲੋਂ ਕੁਸ਼ਟ ਆਸ਼ਰਮ ਵਿਖੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਪ੍ਰਧਾਨ ਸੁਨੀਲ ਗੋਇਲ ਨੇ ਦੱਸਿਆ ਕਿ ਉਥੇ ਡਾਕਟਰਾਂ ਦੀ ਟੀਮ ਰਾਸ਼ਟਰੀਆ ਸੇਵਾ ਭਾਰਤੀ ਵੱਲੋ ਬਣਾਈ ਗਈ ਸਮਰਪਨ ਫਾਊਂਡੇਸ਼ਨ ਦਿੱਲੀ ਦੁਆਰਾ ਮੁਬਾਇਲ ਵੈਨ ਰਾਹੀਂ ਸਾਰੇ ਪੰਜਾਬ ਦੇ ਕੁਸ਼ਟ ਆਸ਼ਰਮਾਂ ਦਾ ਦੌਰਾ ਕਰਦੀ ਹੋਈ ਮਾਨਸਾ ਵਿਖੇ ਪਹੁੰਚੀ ਉਥੇ ਕੁਸ਼ਟ ਰੋਗੀਆਂ ਦਾ ਚੈੱਕ ਅੱਪ, ਮੱਲ੍ਹਮ ਪੱਟੀ, ਲੈਬ ਟੈਸਟ ਆਦਿ ਫਰੀ ਕੀਤੇ ਗਏ । ਦਵਾਈਆਂ ਅਤੇ ਸੈਨੇਟਰੀ ਪੈਡ ਵੀ ਫਰੀ ਵੰਡੇ ਗਏ । ਜਾਇੰਟ ਸੈਕਟਰੀ ਰੋਹਿਤ ਬਾਂਸਲ ਅਤੇ ਕੈਸ਼ੀਅਰ ਯੂਕੇਸ਼ ਗੋਇਲ ਨੇ ਦੱਸਿਆ ਕਿ ਦਵਾਈਆਂ ਦੀ ਸੇਵਾ ਮੈਂਬਰਾਂ ਦੇ ਸਹਿਯੋਗ ਨਾਲ ਕੀਤੀ ਗਈ ਅਤੇ ਸੈਨੇਟਰੀ ਪੈਡ ਵਿਨੋਦ ਸਿੰਗਲਾ (ਸਨੀ ਸੇਲਜ ਮਾਨਸਾ) ਵੱਲੋਂ ਭੇਜੇ ਗਏ। ਟੀਮ ਨੂੰ ਦੁਪਹਿਰ ਦਾ ਭੋਜਨ ਲਕਸ਼ਮੀ ਨਰਾਇਣ ਮੰਦਰ ਵਿਖੇ ਕਰਵਾਇਆ ਗਿਆ। ਇਸ ਕੈਂਪ ਵਿੱਚ ਮੈਂਬਰ ਕਮਲ ਠੇਕੇਦਾਰ, ਸਨੀ ਗੋਇਲ, ਐਡਵੋਕੇਟ ਸੁਰਿੰਦਰ ਜਿੰਦਲ ਅਤੇ ਹੋਰਨਾਂ ਮੈਂਬਰਾਂ ਵੱਲੋਂ ਸੇਵਾ ਨਿਭਾਈ ਗਈ।