20 ਅਪ੍ਰੈਲ (ਨਾਨਕ ਸਿੰਘ ਖੁਰਮੀ) ਮਾਨਸਾ: ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਜਗਰਾਉਂ ਪੁਲਸ ਤੋਂ ਮੰਗ ਕੀਤੀ ਹੈ ਕਿ ਪਾਰਟੀ ਤੇ ਪੰਜਾਬ ਕਿਸਾਨ ਯੂਨੀਅਨ ਦੇ ਜਾਣੇ ਪਛਾਣੇ ਆਗੂ ਅਤੇ ਲੁਧਿਆਣਾ ਜਿਲੇ ਦੇ ਪ੍ਰਧਾਨ ਕਾਮਰੇਡ ਬੂਟਾ ਸਿੰਘ ਚੱਕਰ ਉਤੇ ਹਮਲਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਲਿਬਰੇਸ਼ਨ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਪੰਜਾਬ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ ਅਤੇ ਸੂਬਾਈ ਆਗੂ ਡਾਕਟਰ ਗੁਰਚਰਨ ਸਿੰਘ ਵੜਿੰਗ ਰਾਏਕੋਟ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਪਿੰਡ ਚਕਰ ਦਾ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਰਹਿ ਚੁੱਕਾ ਕਾਮਰੇਡ ਬੂਟਾ ਸਿੰਘ ਪਿੰਡ ਦੇ ਸਾਂਝੇ ਮਾਮਲਿਆਂ ਤੋਂ ਲੈ ਕੇ ਕਿਸਾਨਾਂ ਮਜਦੂਰਾਂ ਦੇ ਸਾਰੇ ਹੱਕੀ ਸੰਘਰਸ਼ਾਂ ਵਿਚ ਹਮੇਸ਼ਾ ਆਗੂ ਭੂਮਿਕਾ ਨਿਭਾਉਣ ਵਾਲਾ ਇਕ ਸਰਗਰਮ ਤੇ ਨਿਰਸੁਆਰਥ ਇਨਸਾਨ ਹੈ। ਉਸ ਦੀਆਂ ਸੱਚੀਆਂ ਤੇ ਖਰੀਆਂ ਗੱਲਾਂ ਤੇ ਸਰਗਰਮੀਆਂ ਤੋਂ ਖੁੰਦਕ ਖਾ ਕੇ ਪਿੰਡ ਵਿਚ ਗਲਤ ਤੇ ਮਾੜੇ ਕੰਮ ਕਰਦੇ ਕੁਝ ਅਨਸਰਾਂ ਨੇ 18 ਅਪਰੈਲ ਰਾਤ ਵੇਲੇ ਉਨਾਂ ਉਤੇ ਮਾਰੂ ਹਮਲਾ ਕੀਤਾ ਗਿਆ। ਜਿਸ ਵਿਚ ਬੂਟਾ ਸਿੰਘ ਨੂੰ ਕਾਫੀ ਸੱਟਾਂ ਲੱਗੀਆਂ ਹਨ। ਬੇਸ਼ਕ ਪੁਲਸ ਨੇ ਕੇਸ ਦਰਜ ਕਰ ਲਿਆ ਹੈ, ਪਰ ਹਾਲੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
ਇਸ ਹਮਲੇ ਦੀ ਸਖਤ ਨਿੰਦਾ ਕਰਦੇ ਹੋਏ ਅਸੀਂ ਪੁਲਸ ਜ਼ਿਲਾ ਜਗਰਾਓਂ ਦੇ ਅਫਸਰਾਂ ਤੋਂ ਮੰਗ ਕਰਦੇ ਹਾਂ ਕਿ ਹਮਲਾਵਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਬੂਟਾ ਸਿੰਘ ਦੀ ਸੁਰਖਿਆ ਨੂੰ ਯਕੀਨੀ ਬਣਾਇਆ ਜਾਵੇ। ਵਰਨਾ ਪਾਰਟੀ ਤੇ ਕਿਸਾਨ ਜਥੇਬੰਦੀਆਂ ਨੂੰ ਇਸ ਮੁੱਦੇ ‘ਤੇ ਤਿੱਖਾ ਸੰਘਰਸ਼ ਛੇੜਨ ਲਈ ਮਜਬੂਰ ਹੋਣਾ ਪਵੇਗਾ।
ਫੋਟੋ: ਕਾਮਰੇਡ ਬੂਟਾ ਸਿੰਘ ਚਕਰ, ਜ਼ਿਲਾ ਪ੍ਰਧਾਨ ਪੰਜਾਬ
ਕਿਸਾਨ ਆਗੂ ਉਤੇ ਮਾਰੂ ਹਮਲਾ ਕਰਨ ਵਾਲੇ ਦੋਸੀਆਂ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ – ਲਿਬਰੇਸ਼ਨ
Leave a comment