ਪੱਤਰ ਪ੍ਰੇਰਕ
ਭੀਖੀ 22 ਨਵੰਬਰ
ਨਵਯੁਗ ਸਾਹਿਤ ਕਲਾ ਮੰਚ ਵੱਲੋਂ ਸਲਾਨਾ ਸਾਹਿਤ ਸਮਾਗਮ 24 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਮੰਚ ਦੇ ਪ੍ਰਧਾਨ ਕਹਾਣੀਕਾਰ ਭੁਪਿੰਦਰ ਫ਼ੌਜੀ ਨੇ ਦੱਸਿਆ ਨਵਯੁਗ ਸਾਹਿਤ ਕਲਾ ਮੰਚ ਭੀਖੀ ਅਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ ਵੱਲੋਂ ਕਹਾਣੀਕਾਰ ਗੁਰਚਰਨ ਚਾਹਲ ਭੀਖੀ ਦੀ ਯਾਦ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ 24 ਨਵੰਬਰ ਨੂੰ ਕਹਾਣੀ ਗੋਸ਼ਟੀ ਨਿਰੰਜਣ ਬੋਹਾ ਦੀ ਪ੍ਰਧਾਨਗੀ ਹੇਠ ਕਰਵਾਈ ਜਾ ਰਹੀ ਹੈ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰਿਤਪਾਲ ਸ਼ਰਮਾ ਹੋਣਗੇ। ਕਹਾਣੀ ਪਾਠ ਪ੍ਰਸਿੱਧ ਲੇਖਕ ਪਰਗਟ ਸਿੰਘ ਸਤੌਜ, ਜਗਦੀਸ਼ ਰਾਏ ਕੁਲਰੀਆਂ, ਅਮਨ ਮਾਨਸਾ ਕਰਨਗੇ। ਕਹਾਣੀ ਉੱਤੇ ਗੱਲਬਾਤ ਡਾ.ਕੁਲਦੀਪ ਚੌਹਾਨ ਕਰਨਗੇ। ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਲਈ ਹਾਰਦਿਕ ਸੱਦਾ ਹੈ।
ਕਹਾਣੀ ਗੋਸ਼ਟੀ 24 ਨਵੰਬਰ ਨੂੰ
Leave a comment