5 ਜਨਵਰੀ (ਕਰਨ ਭੀਖੀ) ਜੋਗਾ: ਬੀਤੇ ਦਿਨੀਂ ਐੱਮ.ਬੀ. ਇੰਟਰਨੈਸ਼ਨਲ ਸਕੂਲ, ਰੱਲਾ ਦਾ ਵਿਦਿਅਕ ਟੂਰ ਪ੍ਰਿੰਸੀਪਲ ਸਵਿਤਾ ਕਾਠ ਦੀ ਅਗਵਾਈ ਤਹਿਤ ਲਗਾਇਆ ਗਿਆ। ਇਸ ਮੌਕੇ ਟੂਰ ਇੰਚਾਰਜ ਅਕਣਦੀਪ ਕੌਰ ਨੇ ਦੱੱਸਿਆ ਕਿ ਵਿਦਿਅਕ ਟੂਰ ਦੌਰਾਨ ਵਿਦਿਆਰਥੀਆਂ ਨੂੰ ਚੱਪੜ-ਚਿੜੀ, ਦਾਸਤਾਨ-ਏ-ਸਰਹਿੰਦ, ਅਨੰਦਪੁਰ ਸਾਹਿਬ ਅਤੇ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਚੱਪੜ-ਚਿੜੀ ਦੇ ਇਤਿਹਾਸਕ ਫਲਸਫੇ ਤੋਂ ਜਾਣੂ ਕਰਵਾਇਆ ਗਿਆ ਅਤੇ ਇਸ ਦੇ ਨਾਲ ਹੀ ਸਰਹਿੰਦ ਵਿਖੇ ਹੋਈ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਸ਼ਹਾਦਤ ਬਾਰੇ ਜਾਣੂ ਕਰਵਾਇਆ। ਇਸ ਮੌਕੇ ਵਿਦਿਆਰਥੀਆਂ ਨੂੰ ਆਨੰਦਪੁਰ ਸਾਹਿਬ ਦੀ ਮਹਾਨ ਧਰਤੀ ਤੇ ਖਾਲਸਾ ਪੰਥ ਦੀ ਸਾਜਨਾ ਬਾਰੇ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਵਿਰਾਸਤ-ਏ-ਖਾਲਸਾ ਵੀ ਵੇਖਿਆ।ਉਨ੍ਹਾਂ ਇਥੇ ਪੰਜਾਬੀ ਸਭਿਆਚਾਰ ਨਾਲ ਸੰਬੰਧਤ ਵੱਖ-ਵੱਖ ਤਸਵੀਰਾਂ ਤੇ ਕਲਾ-ਕ੍ਰਿਤੀਆਂ ਵੇਖੀਆਂ ਅਤੇ ਹੋਰ ਦਿਲਕਸ਼ ਨਜ਼ਾਰਿਆਂ ਨੂੰ ਮਾਣਿਆਂ। ਪ੍ਰਿੰਸੀਪਲ ਸਵਿਤਾ ਕਾਠ ਨੇ ਇਸ ਮੌਕੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਇਤਿਹਾਸਕ ਥਾਵਾਂ ਤੋਂ ਜਾਣੂ ਕਰਵਾਉਣਾ ਅਤੇ ਨਵੇਂ ਦਿਸਹੱਦਿਆਂ ਲਈ ਪ੍ਰੇਰਿਤ ਕਰਨਾ ਮੁੱਖ ਮਕਸਦ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਵਿਚ ਵੱਖ-ਵੱਖ ਇਤਿਹਾਸਕ ਥਾਵਾਂ ਨੂੰ ਵੇਖਣ ਅਤੇ ਉਨ੍ਹਾਂ ਵਿਚ ਇਤਿਹਾਸ ਪ੍ਰਤੀ ਸੁਹਿਰਦ ਰੁਚੀ ਪੈਦਾ ਕਰਨ ਦੀ ਮੁੱਖ ਲੋੜ ਹੈ ਤਾਂ ਕਿ ਵਿਦਿਆਰਥੀ ਇਨ੍ਹਾਂ ਮਹਾਨ ਘਟਨਾਵਾਂ ਤੋਂ ਪ੍ਰੇਰਨਾ ਲੈ ਸਕਣ। ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਸ੍ਰ. ਕੁਲਦੀਪ ਸਿੰਘ ਖਿਆਲਾ, ਸਕੱਤਰ ਸ੍ਰ. ਮਨਜੀਤ ਸਿੰਘ ਅਤੇ ਉਪ-ਚੇਅਰਮੈਨ ਸ੍ਰ. ਪਰਮਜੀਤ ਸਿੰਘ ਬੁਰਜ ਹਰੀ ਨੇ ਇਸ ਵਿਦਿਅਕ ਟੂਰ ਵਿਚ ਗਏ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਅਜਿਹੇ ਟੂਰਾਂ ਦਾ ਪ੍ਰਬੰਧ ਕਰਨ ਦਾ ਵਿਸ਼ਵਾਸ ਦਵਾਇਆ।ਇਸ ਮੌਕੇ ਕੋਆਰਡੀਨੇਟਰ ਸੁੁਪਰਿਆ ਗੋਇਲ ਕਿਹਾ ਕਿ ਵਿਦਿਅਕ ਟੂਰਾਂ ਦੀ ਵਿਦਿਆਰਥੀ ਜੀਵਨ ਵਿਚ ਬਹੁਤ ਮਹੱਹਤਾ ਹੈ ਕਿਉਂਕਿ ਇਨ੍ਹਾਂ ਦੁਆਰਾ ਵਿਦਿਆਰਥੀ ਕਿਤਾਬੀ ਗਿਆਨ ਤੋਂ ਇਲਾਵਾ ਵਿਹਾਰਕ ਰੂਪ ਵਿਚ ਬਹੁਤ ਕੁਝ ਗ੍ਰਹਿਣ ਕਰਦੇ ਹਨ। ਇਸ ਵਿਸ਼ੇਸ਼ ਮੌਕੇ ਵਿਦਿਅਕ ਟੂਰ ਪ੍ਰਤੀ ਅਧਿਆਪਕ ਅਮਨਦੀਪ ਕੌਰ, ਅਮਨਜੋਤ ਕੌਰ, ਕਿਰਨਪ੍ਰੀਤ, ਸੁਖਜੀਤ ਕੌਰ, ਪਿੰਦਰਪਾਲ ਕੌਰ, ਸਨਪ੍ਰੀਤ ਕੌਰ ਨੇ ਆਪਣੀ ਜ਼ਿੰਮੇਵਾਰੀ ਸਮਰਪਿਤ ਭਾਵਨਾ ਨਾਲ ਨਿਭਾਈ।