ਭੀਖੀ, 21 ਅਗਸਤ
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਜ਼ਿਲ੍ਹਾ ਅਫ਼ਸਰ ਸਰਬਜੀਤ ਸਿੰਘ ਦੀ ਅਗਵਾਈ ਵਿੱਚ , ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈ ਕੇ ਵਿਖੇ ਵੱਖ-ਵੱਖ ਪੰਜ ਪ੍ਰਣਾਂ ਤਹਿਤ ਦਸਵੀਂ, ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ।ਜਿਸ ਦੌਰਾਨ ਸਕੂਲ ਵਿਦਿਆਰਥੀਆਂ ਦੇ ਲੈਕਚਰ ਮੁਕਾਬਲੇ ਹੋਏ ਜਿਸ ਰਾਹੀਂ ਵਿਦਿਆਰਥੀਆਂ ਨੇ ਪੰਜ ਪ੍ਰਣ ਵਿਕਸਿਤ ਭਾਰਤ ਦਾ ਟੀਚਾ,ਗੁਲਾਮੀ ਜਾਂ ਬਸਤੀਵਾਦੀ ਮਾਨਸਿਕਤਾ ਦੇ ਕਿਸੇ ਵੀ ਨਿਸ਼ਾਨ ਨੂੰ ਹਟਾਉਣ ਲਈ,ਆਪਣੇ ਵਿਰਸੇ ਅਤੇ ਵਿਰਾਸਤ ‘ਤੇ ਮਾਣ ਕਰੋ,ਏਕਤਾ ਅਤੇ ਇਕਜੁਟਤਾ ਅਤੇ ਨਾਗਰਿਕਾਂ ਵਿੱਚ ਫਰਜ਼ ਦੀ ਭਾਵਨਾ ਵਿਸ਼ੇ ਉੱਪਰ ਚਾਨਣਾ ਪਾਇਆ। ਵਿਦਿਆਰਥੀਆਂ ਨੂੰ ਇਹਨਾਂ ਵਿਸ਼ਿਆ ਦੇ ਆਧਾਰ ‘ਤੇ ਭਾਰਤ 2047 ਦੀ ਸ਼ਾਨਦਾਰ ਸਿਰਜਣਾ ਦਾ ਆਗਾਜ ਕਰਨ ਲਈ ਪ੍ਰੇਰਿਤ ਕੀਤਾ ਗਿਆ। ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਆਏ ਜਿਲ੍ਹਾ ਅਫ਼ਸਰ ਸਰਬਜੀਤ ਸਿੰਘ ਅਤੇ ਹਰਦੀਪ ਸਿੰਘ ਸਿੱਧੂ ਨੇ ਮੁਕਾਬਲੇ ਦੌਰਾਨ ਕ੍ਰਮਵਾਰ ਪਹਿਲਾ ਸਥਾਨ ਖੁਸ਼ਮਹਿਕਪ੍ਰੀਤ ਕੌਰ ਗਿਆਰਵੀਂ ਕਲਾਸ,ਦੂਸਰਾ ਸਥਾਨ ਸੁਮਨਪ੍ਰੀਤ ਕੌਰ ਦੱਸਵੀਂ ਜਮਾਤ ਅਤੇ ਤੀਸਰਾ ਸਥਾਨ ਹੁਸਨਪ੍ਰੀਤ ਕੌਰ ਦੱਸਵੀਂ ਕਲਾਸ ਨੂੰ ਪੁਜੀਸ਼ਨਾਂ ਹਾਸਿਲ ਕਰਨ ‘ਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਨਾਲ ਆਪਣੇ ਅਗਾਂਹਵਧੂ ਵਿਚਾਰ ਸਾਂਝੇ ਕੀਤੇ । ਸਕੂਲ ਪ੍ਰਿੰਸੀਪਲ ਜਸਵਿੰਦਰ ਸਿੰਘ ਬਰ੍ਹੇ ਨੇ ਜਿੱਥੇ ਆਏ ਹੋਏ , ਅਫ਼ਸਰ ਸਾਹਿਬਾਨ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਸਕੂਲ ਦੀਆਂ ਵੱਖ-ਵੱਖ ਖੇਤਰ ਵਿੱਚ ਹੋ ਰਹੀਆਂ ਮਾਣਮੱਤੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ,ਉਹਨਾਂ ਦੱਸਿਆ ਕਿ ਸਾਡੇ ਸਕੂਲ ਦੇ ਵਿਦਿਆਰਥੀ ਜਿੱਥੇ ਵਿੱਦਿਅਕ ਖੇਤਰ ਵਿੱਚ ਮੈਰਿਟ ਹਾਸਿਲ ਕਰਦੇ ਹਨ , ਉੱਥੇ ਵੱਖ-ਵੱਖ ਗਤੀਵਿਧੀਆਂ ਵਿੱਚ ਵੀ ਨਾਮ ਰੌਸ਼ਨ ਕਰਦੇ ਹਨ । ਇਸ ਸਮੇਂ ਸਟੇਜ ਐੰਕਰਿੰਗ ਦੀ ਕਮਾਂਡ ਖੁਸ਼ਪੁਨੀਤ ਕੌਰ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਨੇ ਸੰਭਾਲੀ ਅਤੇ ਯਾਦਵਿੰਦਰ ਸਿੰਘ,ਗੁਰਪ੍ਰੀਤ ਸਿੰਘ ,ਗੁਰਵਿੰਦਰ ਸਿੰਘ,ਰੀਤਾ ਰਾਣੀ, ਜੈਨੂਪਇੰਦਰ ਕੌਰ ,ਰਾਜਪ੍ਰੀਤ ਕੌਰ, ਸੁਖਪ੍ਰੀਤ ਕੌਰ, ਰਾਜਵੀਰ ਕੌਰ ਅਤੇ ਰਿੰਪੀ ਕੌਰ ਆਦਿ ਸਕੂਲ ਅਧਿਆਪਕ ਸਾਹਿਬਾਨ ਹਾਜ਼ਰ ਸਨ ।