10 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ: ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ ਅਧੀਨ ਰਿਟਰਨਿੰਗ ਅਫ਼ਸਰ ਬਰਨਾਲਾ ਕਮ ਐੱਸ.ਡੀ.ਐੱਮ ਬਰਨਾਲਾ ਸ੍ਰੀ ਵਰਿੰਦਰ ਸਿੰਘ ਦੀ ਅਗਵਾਈ ਹੇਠ ਸਵੀਪ ਨੋਡਲ ਅਫ਼ਸਰ ਬਰਨਾਲਾ 103 ਵਿਨਸੀ ਜਿੰਦਲ ਅਤੇ ਸਵੀਪ ਟੀਮ ਦੁਆਰਾ ਇਸਤਰੀਆਂ ਵਿੱਚ ਵੋਟ ਜਾਗਰੁਕਤਾ ਸਬੰਧੀ ਸਰਕਾਰੀ ਆਈ.ਟੀ.ਆਈ. ( ਲੜਕੀਆਂ) ਬਰਨਾਲਾ ਵਿਖੇ ਵਿਸ਼ੇਸ ਚੋਣ ਸੱਥ ਦਾ ਆਯੋਜਨ ਕੀਤਾ ਗਿਆ।
ਚੋਣ ਸੱਥ ਦੌਰਾਨ ਸੰਸਥਾਂ ਦੇ ਇਸਤਰੀ ਅਧਿਆਪਕਾਂ ਸਮੇਤ ਲਗਭਗ 250 ਲੜਕੀਆਂ ਨੇ ਭਾਗ ਲਿਆ। ਸਵੀਪ ਟੀਮ ਦੁਆਰਾ ਨੌਜਵਾਨ ਲੜਕੀਆਂ ਨੂੰ ਵੋਟ ਦੀ ਮਹੱਤਤਾ ਦੱਸਦੇ ਹੋਏ ਵੋਟ ਬਣਾਉਣ ਅਤੇ ਵੋਟ ਦੇ ਸਹੀ ਇਸਤਮਾਲ ਕਰਨ ਸੰਬਧੀ ਪ੍ਰੇਰਿਤ ਕੀਤਾ। ਵੂਮੈਨ ਵੋਟਰ ਨੂੰ ਆਪਣਾ ਸਮਾਂ ਕੱਢ ਕੇ 1 ਜੂਨ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਆਪਣੀ ਵੋਟ ਦਾ ਇਸਤਮਾਲ ਜਰੂਰ ਕਰਨ ਲਈ ਕਿਹਾ।
ਇਸ ਤਰਾਂ ਸੰਸਥਾ ਵਿਖੇ ਲੜਕੀਆਂ ਵਿੱਚੋਂ ਜਸਵੀਰ ਕੌਰ ਅਤੇ ਅਮਨਦੀਪ ਕੌਰ ਨੂੰ ਸੰਸਥਾ ਦੇ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਅਤੇ ਅਪੀਲ ਕੀਤੀ ਗਈ ਕਿ ਆਪਣੇ ਪਰਿਵਾਰ, ਰਿਸ਼ਤੇਦਾਰ ਅਤੇ ਦੋਸਤਾਂ ਮਿੱਤਰਾਂ ਨੂੰ ਵੋਟ ਦਾ ਇਸਤਮਾਲ ਕਰਨ ਲਈ ਪ੍ਰੇਰਿਤ ਕਰਨ।