28 ਅਪ੍ਰੈਲ (ਨਾਨਕ ਸਿੰਘ ਖੁਰਮੀ) ਦੇਸ ਪੰਜਾਬ ਬਿਊਰੋ: ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਜਿਉਣਾ ਮੱਲ ਕਪੂਰ ਚੰਦ ਦੀ ਯਾਦ ਨੂੰ ਸਮਰਪਿਤ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਲੱਗਣ ਵਾਲਾ ਅੱਖਾਂ ਦਾ 112 ਵਾਂ ਕੈਂਪ ਗੁਰਦੁਆਰਾ ਸਾਹਿਬ ਭਾਈ ਘਨੱਈਆ ਜੀ ਵਿਖੇ ਸੰਕਰਾ ਆਈ ਹਸਪਤਾਲ ਲੁਧਿਆਣਾ ਵੱਲੋਂ ਲਗਾਇਆ ਗਿਆ ਜਿਸ ਵਿਚ 565
ਲੋੜਵੰਦ ਚੈੱਕ ਕਰਕੇ 68 ਮਰੀਜ ਫਰੀ ਲੈਂਜ ਪਾਉਣ ਲਈ ਸਿਲੈਕਟ ਕੀਤੇ ਗਏ ਟੀਮ ਆਸਰਾ ਦੇ ਪ੍ਰਧਾਨ ਡਾਕਟਰ ਗਿਆਨ ਚੰਦ ਅਜਾਦ, ਵਾਈਸ ਪ੍ਰਧਾਨ ਡਾਕਟਰ ਜਲਵਿੰਦਰ ਸਿੰਘ,ਸੋਸਲ ਮੀਡੀਆ ਇੰਚਾਰਜ ਬੰਤ ਸਿੰਘ (ਬੰਤ ਲੈਬ) ਵੱਲੋਂ ਆਏ ਹੋਏ ਮਰੀਜਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਅਤੇ ਸਾਂਭ ਸੰਭਾਲ ਵਾਰੇ ਵਿਸਤਾਰ ਪੂਰਵਕ ਦੱਸਿਆ ਗਿਆ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਬਹੁਤ ਹੀ ਸਮਾਜ ਸੇਵੀ ਪ੍ਰਕਾਸ਼ ਚੰਦ ਬਾਂਸਲ ਕੁਲਰੀਆਂ ਵੱਲੋਂ ਟੀਮ ਆਸਰਾ ਦੀ ਹੌਸਲਾ ਅਫਜਾਈ ਕਰਦਿਆਂ ਆਪਣੇ ਵੱਲੋਂ 11000 ਰੁਪਏ ਲੋੜਵੰਦਾਂ ਦੀ ਮਦਦ ਲਈ ਦਿੱਤੇ ਗਏ ਹਰ ਕੈਂਪ ਵਿੱਚ ਦਵਾਈਆਂ ਦੀ ਸੇਵਾ ਮਹਿੰਦਰ ਸਿੰਘ ਕਟੋਦੀਆ ਸੰਸਥਾਪਕ ਸਾਵਨ ਐਜੂਕੇਸ਼ਨਨਲ ਟਰੱਸਟ ਚੰਡੀਗੜ ਵੱਲੋਂ ਕੀਤੀ ਗਈ ਇਸ ਮੌਕੇ ਵਿਸੇਸ਼ ਤੌਰ ਉਤੇ ਕੈਂਪ ਵਿੱਚ ਪਹੁਚੇ ਮੈਡਮ ਮੰਜੂ ਰਾਣੀ ਪ੍ਰਧਾਨ ਸਲੱਮ ਫਾਊਂਡੇਸ਼ਨ ਮਾਨਸਾ, ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੀ ਟੀਮ ਮਾਸਟਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਅਤੇ ਜਿਲਾ ਰੂਰਲ ਯੂਥ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਸਟੇਟ ਅਵਾਰਡੀ ਰਜਿੰਦਰ ਕੁਮਾਰ ਜੀ ਵੱਲੋਂ ਟੀਮ ਆਸਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਟੀਮ ਆਸਰਾ ਵੱਲੋਂ ਲਗਾਤਾਰ ਹਰ ਮਹੀਨੇ ਦੇ ਆਖਰੀ ਐਤਵਾਰ ਲਗਾਏ ਜਾ ਰਹੇ ਕੈਂਪ ਬਹੁਤ ਹੀ ਵੱਡਾ ਨੇਕ ਉਪਰਾਲਾ ਹੈ ਹਰ ਕੈਂਪ ਵਿੱਚ ਲੰਗਰ ਦੀ ਸੇਵਾ ਬਾਬਾ ਰਣਜੀਤ ਸਿੰਘ ਜੀ ਟੈਣੀ ਮੁੱਖ ਪ੍ਰਬੰਧਕ ਗੁਰਦੁਆਰਾ ਸਾਹਿਬ ਭਾਈ ਘਨੱਈਆ ਜੀ ਵੱਲੋਂ ਕੀਤੀ ਜਾਂਦੀ ਹੈ ਇਸ ਮੌਕੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ,ਸੰਜੀਵਨੀ ਵੈਲਫੇਅਰ ਸੋਸਾਇਟੀ ਬੁਢਲਾਡਾ,ਜਿਲਾ ਰੂਰਲ ਯੂਥ ਐਸੋਸੀਏਸ਼ਨ ਮਾਨਸਾ, ਭਾਰਤ ਵਿਕਾਸ ਪ੍ਰੀਸ਼ਦ ਬਰੇਟਾ,ਅਰਿਹੰਤ ਕਾਲਜ ਆਫ ਐਜੂਕੇਸ਼ਨ,ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ, ਸਤਿਕਾਰ ਕਮੇਟੀ ਵਰੇ ਸਾਹਿਬ, ਐਨੀਮਲ ਏਡ ਟੀਮ ਚੋਟੀਆਂ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰੇਟਾ,ਸਲੱਮ ਫਾਊਂਡੇਸ਼ਨ ਮਾਨਸਾ,ਇਲਾਕੇ ਅਤੇ ਸਹਿਰ ਨਿਵਾਸੀਆਂ ਤੋਂ ਇਲਾਵਾ ਆਸਰਾ ਫਾਊਂਡੇਸ਼ਨ ਬਰੇਟਾ ਦੀ ਸਾਰੀ ਟੀਮ ਹਾਜ਼ਰ ਸੀ।
ਅਗਲਾ ਕੈਂਪ 26 ਮਈ 2024 ਦਿਨ ਐਤਵਾਰ ਨੂੰ ਇਸੇ ਥਾਂ ਉਤੇ ਲਗੇਗਾ।
ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਜਿਉਣਾ ਮੱਲ ਕਪੂਰ ਚੰਦ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ 112 ਵਾਂ ਕੈਂਪ ਲਗਾਇਆ ਗਿਆ
Leave a comment